ਨਗਰ ਕੌਂਸਲ ਜੈਤੋਂ ਦੇ ਚਾਰ ਕਰਮਚਾਰੀ ਵਿਜੀਲੈਂਸ ਨੇ ਕੀਤੇ ਗ੍ਰਿਫਤਾਰ

Advertisement

ਨਗਰ ਕੌਂਸਲ ਜੈਤੋਂ ਦੇ ਚਾਰ ਕਰਮਚਾਰੀ ਵਿਜੀਲੈਂਸ ਨੇ ਕੀਤੇ ਗ੍ਰਿਫਤਾਰ

ਪੜ੍ਹੋ, ਕੀ ਹੈ ਪੂਰਾ ਮਾਮਲਾ

BIG NEWS

 

ਚੰਡੀਗੜ੍ਹ, 19ਅਕਤੂਬਰ(ਵਿਸ਼ਵ ਵਾਰਤਾ)- ਡੀਐੱਸਪੀ ਵਿਜੀਲੈਂਸ ਬਿਊਰੋ ਫਰੀਦਕੋਟ ਨੇ ਅੱਜ ਇੱਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈਤੋ ਦੇ ਵਸਨੀਕ ਲਾਜਪਤ ਰਾਏ ਗਰਗ ਵਲੋਂ ਇੱਕ ਸ਼ਿਕਾਇਤ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਨੂੰ ਮਿਤੀ 7/8/2020 ਨੂੰ ਕੀਤੀ ਗਈ ਸੀ। ਜਿਸ ਵਿੱਚ ਨਗਰ ਕੌਂਸਲ ਜੈਤੋ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕੋਈ ਵੱਡਾ ਘਪਲਾ ਕਰਨ ਉਪਰੰਤ ਨਗਰ ਕੌਂਸਲ ਜੈਤੋ ਦਾ ਰਿਕਾਰਡ ਇਸ ਘਪਲੇ ਨੂੰ ਲੁਕਾਉਣ ਦੀ ਖਾਤਰ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਰਿਕਾਰਡ ਨੂੰ ਜਾਣ ਬੁੱਝ ਕੇ ਖੁਰਦ ਬੁਰਦ ਕਰ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਇਸ ਸਿਕਾਇਤ ਤੇ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਗੌਤਮ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਰਾਜ ਕੁਮਾਰ ਸਾਮਾ ਉਪ-ਕਪਤਾਨ ਵਿਜੀਲੈਂਸ ਬਿਊਰੋ ਯੂਨਿਟ ਫਰੀਦਕੋਟ ਵਲੋਂ ਲਗਭਗ ਇਕ ਸਾਲ ਬੀਤਣ ਤੱਕ ਜਾਂਚ ਕਰਨ ਤੋਂ ਬਾਅਦ ਸਿਕਾਇਤ ਕਰਤਾ ਵਲੋਂ ਲਗਾਏ ਗਏ ਦੋਸ਼ ਸਹੀ ਪਾਏ ਗਏ। ਜਿਸ ਤੋਂ ਬਾਅਦ ਉਹਨਾਂ ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਜੈਤੋ ਦੇ ਕਰਮਚਾਰੀਆਂ ਤੇ ਧਾਰਾ 13 (1) ਏ 1988 /ਐਕਟ 2018,409/120-B ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਨਗਰ ਕੌਂਸਲ ਜੈਤੋ ਵਿੱਚ ਛਾਪਾਮਾਰੀ ਕਰਕੇ 4 ਕਰਮਚਾਰੀਆਂ ਕਲਰਕ ਦਵਿੰਦਰ ਕੁਮਾਰ ,ਰਾਮ ਚੰਦ, ਰਮੇਸ਼ ਕੁਮਾਰ, ਸੁਰਿੰਦਰ ਪਾਲ ਸਿੰਘ ਨੂੰ ਅੱਜ ਵਿਜੀਲੈਂਸ ਬਿਊਰੋ ਫਰੀਦਕੋਟ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ।