ਕੇਂਦਰ ਤੋਂ ਆਈ ਸਵੱਛ ਭਾਰਤ ਮੁਹਿੰਮ ਦੀ ਟੀਮ ਨੇ ਸੀਚੇਵਾਲ ਮਾਡਲ ਦਾ ਕੀਤਾ ਨਿਰੀਖਣ

24
Advertisement

ਕੇਂਦਰ ਤੋਂ ਆਈ ਸਵੱਛ ਭਾਰਤ ਮੁਹਿੰਮ ਦੀ ਟੀਮ ਨੇ ਸੀਚੇਵਾਲ ਮਾਡਲ ਦਾ ਕੀਤਾ ਨਿਰੀਖਣ
ਗੰਦੇ ਪਾਣੀਆਂ ਨੂੰ ਸੋਧ ਕੇ ਮੁੜ ਵਰਤੋਂ ਵਿੱਚ ਲਿਆਉਣ ਵਾਲਾ ਬੇਹਤਰੀਨ ਮਾਡਲ ਦੱਸਿਆ
ਸੰਤ ਸੀਚੇਵਾਲ ਦੀ ਅਗਵਾਈ ਵਿੱਚ ਪੰਜਾਬ ਦੇ 150 ਪਿੰਡਾਂ ਵਿੱਚ ਸਥਾਪਿਤ ਹੋ ਚੁੱਕਾ ਹੈ ਇਹ ਮਾਡਲ

ਸੁਲਤਾਨਪੁਰ ਲੋਧੀ, 6 ਨਵੰਬਰ (ਵਿਸ਼ਵ ਵਾਰਤਾ);-ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਦੀ ਮੁਹਿੰਮ ਤਹਿਤ ਸਵੱਛਤਾ ਵਿਭਾਗ ਦੇ ਵਧੀਕ ਸੈਕਟਰੀ ਸ੍ਰੀ ਅਰੁਣ ਬਰੋਕਾ ਆਈਏਐਸ ਨੇ ਆਪਣੀ ਟੀਮ ਦੇ ਨਾਲ ਸੀਚੇਵਾਲ ਮਾਡਲ ਦਾ ਦੌਰਾ ਕੀਤਾ। ਇਸ ਮਾਡਲ ਦੇ ਰਚੇਤਾ  ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਕਾਤ ਕਰਕੇ ਸ੍ਰੀ ਅਰੁਣ ਬਰੋਕਾ ਨੇ ਸੀਚੇਵਾਲ ਮਾਡਲ ਦੀਆਂ ਬਾਰੀਕੀਆਂ ਦਾ ਅਧਿਐਨ ਕੀਤਾ। ਸੰਤ ਸੀਚੇਵਾਲ ਨੇ ਦੱਸਿਆ ਕਿ ਅਸਲ ਵਿੱਚ ‘ਸੀਚੇਵਾਲ ਮਾਡਲ’ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਦਾ ਦੇਸੀ ਢੰਗ ਤਾਰੀਕਾ ਹੈ ਜਿਸ ਨੂੰ ਸਾਡੇ ਵੱਡੇ ਵਡੇਰੇ ਵਰਤਦੇ ਆ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਸੀਚੇਵਾਲ ਮਾਡਲ ਕਿਸਾਨਾਂ ਨੂੰ ਵੱਡੀ ਆਰਥਿਕ ਮੱਦਦ ਪਹੁੰਚਾਉਣ ਵਾਲਾ ਮਾਡਲ ਵੀ ਹੈ। ਉਨ੍ਹਾਂ ਕੇਂਦਰੀ ਟੀਮ ਨੂੰ ਜਾਣੂ ਕਰਵਾਇਆ ਕਿ ਕਿਵੇਂ ਉਨ੍ਹਾਂ ਨੇ ਬਾਬੇ ਨਾਨਕ ਦੀ ਵੇਈਂ ਵਿੱਚ ਪੈ ਰਹੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਲਗਾਉਣ ਲਈ ਪ੍ਰੇਰਿਆ। ਇਸੇ ਤਰ੍ਹਾਂ ਇਹ ਇਹ ਮਾਡਲ ਦਸੂਹਾ, ਫਗਵਾੜਾ ਤੇ ਹੋਰ ਕਸਬਿਆਂ ਵਿੱਚ ਚੱਲ ਰਿਹਾ ਹੈ ਤੇ ਸੀਚੇਵਾਲ ਸਮੇਤ 150 ਪਿੰਡਾਂ ਵਿੱਚ ਇਸ ਨੂੰ ਪਰਵਾਸੀ ਪੰਜਾਬੀਆਂ ਦੀ ਮੱਦਦ ਨਾਲ ਸਥਾਪਿਤ ਕੀਤਾ ਜਾ ਚੁੱਕਾ ਹੈ।
ਕੇਂਦਰੀ ਟੀਮ ਨੇ ਸੀਚੇਵਾਲ ਮਾਡਲ ਦਾ ਦੌਰਾ ਕੀਤਾ ਤੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਤਾਂ ਜੋ ਇਸ ਨੂੰ ਦੇਸ਼ ਦੇ ਹੋਰ ਸੂਬਿਆਂ ਦੇ ਹਲਾਤਾਂ ਅਨੁਸਾਰ ਉਥੇ ਵੀ ਸਥਾਪਿਤ ਕੀਤਾ ਜਾ ਸਕੇ। ਕੇਂਦਰੀ ਟੀਮ ਵਿੱਚ ਸ਼ਾਮਿਲ ਅਧਿਕਾਰੀਆਂ ਨੇ ਦੇਖਿਆ ਕਿ ਸੀਚੇਵਾਲ ਮਾਡਲ  ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਇਸਦਾ ਪਾਣੀ ਕਿਵੇਂ ਸੋਧ ਕੇ  ਖੇਤਾਂ ਨੂੰ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਪਿੰਡ ਸੀਚੇਵਾਲ ਵਿਖੇ 24 ਘੰਟੇ ਚੱਲਣ ਵਾਲੀ ਜਲ ਸਪਲਾਈ ਵੀ ਦੇਖੀ।
ਵਧੀਕ ਸਕੈਟਰੀ ਅਰੁਣ ਬਰੋਕਾ ਨੇ ਸੀਚੇਵਾਲ ਮਾਡਲ ਦਾ ਨਿਰੀਖਣ ਕਰਨ ਉਪਰੰਤ ਕਿਹਾ ਕਿ ਦੇਸ਼ ਵਿੱਚ ਸਭ ਤੋਂ  ਵੱਡੀ ਸਮੱਸਿਆ ਬਣੇ ਗੰਦੇ ਪਾਣੀਆਂ ਦੀ ਬਣਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮਸਿਆ ਦੇ ਹੱਲ ਲਈ ਸੀਚੇਵਾਲ ਮਾਡਲ ਦੇਸ਼ ਲਈ ਬਹੁਤ ਵੱਡਾ ਤੋਹਫਾ ਹੈ, ਜਿਸ ਵਰਤੋਂ ਨਾਲ ਵਰਤੇ ਗਏ ਪਾਣੀ ਨੂੰ ਫਿਰ ਤੋਂ ਵਰਤਿਆ ਜਾ ਸਕਦਾ ਹੈ।  ਕੇਂਦਰੀ ਟੀਮ ਨੇ 21 ਸਾਲਾਂ ਤੋਂ ਪਵਿੱਤਰ ਵੇਈਂ ਦੀ ਕਾਰ ਸੇਵਾ ਨਾਲ ਬਦਲੀ ਨੁਹਾਰ ਨੂੰ ਦੇਖਿਆ ਤੇ ਇਸ ਸਵੱਛ ਹੋ ਕੇ ਚੁੱਕੇ ਜਲ ਦੀ ਗੁਣਵੱਤਾ ਵੀ ਪਰਖੀ।
ਸੰਤ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਕਿਨਾਰੇ ਉਹਨਾਂ ਨੂੰ ਬਣੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਦੇ ਦਰਸ਼ਨ ਕਰਵਾਏ ਗਏ ਅਤੇ ਉਹਨਾਂ ਦਾ ਸਿਰਪਾਓ ਦੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਸੁਖਜੀਤ ਸਿੰਘ, ਪੰਜਾਬ ਦੇ ਚੀਫ ਇੰਜੀ. ਕੁਲਦੀਪ ਸੈਣੀ, ਨਿਗਰਾਨ ਇੰਜੀਨੀਅਰ ਨਰਿੰਦਰਪਾਲ ਸਿੰਘ, ਐਕਸੀਅਨ ਭੁਪਿੰਦਰ ਸਿੰਘ, ਐਸ.ਡੀ.ਓ ਖੁਸ਼ਮਨਪ੍ਰੀਤ ਸਿੰਘ, ਜੇਈ ਵਿਜੇ ਕੁਮਾਰ, ਸੁਰਜੀਤ ਸਿੰਘ ਸ਼ੰਟੀ ਅਤੇ  ਰਾਮ ਆਸਰਾ ਹਾਜ਼ਰ ਸਨ।

Advertisement