ਨਵਜੋਤ ਸਿੱਧੂ ਨੇ ਫਾਸਟਵੇਅ ਕੇਬਲ ਟੀਵੀ ਦੇ ਨਾਲ-ਨਾਲ ਬਾਦਲਾਂ ਅਤੇ ਕੈਪਟਨ ਨੂੰ ਵੀ ਲਿਆ ਨਿਸ਼ਾਨੇ ‘ਤੇ

0
172

ਨਵਜੋਤ ਸਿੱਧੂ ਨੇ ਕਥਿਤ ਕੇਬਲ ਮਾਫੀਆ ਵਿਰੁੱਧ ਖੋਲ੍ਹਿਆ ਮੋਰਚਾ,ਕੀਤੇ ਇੱਕ ਤੋਂ ਬਾਅਦ ਇੱਕ ਟਵੀਟ

ਫਾਸਟਵੇਅ ਕੇਬਲ ਟੀਵੀ ਦੇ ਨਾਲ-ਨਾਲ ਬਾਦਲਾਂ ਅਤੇ ਕੈਪਟਨ ਨੂੰ ਵੀ ਲਿਆ ਨਿਸ਼ਾਨੇ ‘ਤੇ

ਪੜ੍ਹ ਲਓ ਕੀ ਕਿਹਾ ਸਿੱਧੂ ਨੇ ਟਵੀਟ ਰਾਹੀਂ

 

ਚੰਡੀਗੜ੍ਹ,25 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪੰਜਾਬ ਵਿੱਚ ਚੱਲ ਰਹੇ ਕੇਬਲ ਟੀਵੀ ਫਾਸਟਵੇਅ ਖਿਲਾਫ ਸਿੱਧੇ ਤੌਰ ਤੇ ਮੋਰਚਾ ਖੋਲ੍ਹ ਲਿਆ ਹੈ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਟਵੀਟ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਫਾਸਟਵੇਅ ਕੋਲ ਸਰਕਾਰ ਨਾਲੋਂ ਸਾਂਝਾ ਕੀਤੇ ਜਾਣ ਵਾਲੇ ਵੇਰਵਿਆਂ ਨਾਲੋਂ 3-4 ਗੁਣਾ ਜਿਆਦਾ ਟੀਵੀ ਕੁਨੇਕਸ਼ਨ ਹਨ। ਉਹਨਾਂ ਨੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸਰਕਾਰ ‘ਤੇ ਫਾਸਟਵੇਅ ਦੀ ਅਜਾਰੇਦਾਰੀ ਬਚਾਉਣ ਲਈ ਕਾਨੂੰਨ ਬਣਾਉਣ ਅਤੇ ਕੈਪਟਨ ਅਮਰਿੰਦਰ ਸਿੰਘ ‘ਤੇ ਸਿੱਧੂ ਵੱਲੋਂ ਪ੍ਰਸਤਾਵਿਤ ਕਾਨੂੰਨ ਨੂੰ ਰੋਕਣ ਦੇ ਇਲਜ਼ਾਮ ਵੀ ਲਗਾਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਵੱਲੋਂ ਪ੍ਰਸਤਾਵਿਤ ਕਾਨੂੰਨ ਪਾਸ ਹੋ ਜਾਂਦਾ ਤਾਂ ਸਰਕਾਰੀ ਖਜ਼ਾਨੇ ਨੂੰ ਮਾਲੀਏ ਦੇ ਰੂਪ ਵਿੱਚ ਮੁਨਾਫਾ ਹੁੁੰਦਾ ਅਤੇ ਕੇਬਲ ਟੀਵੀ ਦੀਆਂ ਕੀਮਤਾਂ ਵੀ ਅੱਧੀਆਂ ਰਹਿ ਜਾਂਦੀਆਂ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲਣੀ ਸੀ।