ਦੱਖਣੀ ਅਫਰੀਕਾ ‘ਚ ਕੋਰੋਨਾ ਦਾ ਨਵਾਂ ਵੇਰੀਐਂਟ ਮਿਲਣ ਤੋਂ ਬਾਅਦ ਮਚੀ ਹਲਚਲ 

0
19

ਦੱਖਣੀ ਅਫਰੀਕਾ ‘ਚ ਕੋਰੋਨਾ ਦਾ ਨਵਾਂ ਵੇਰੀਐਂਟ ਮਿਲਣ ਤੋਂ ਬਾਅਦ ਮਚੀ ਹਲਚਲ 

ਦੁਨੀਆ ਭਰ ਦੇ ਦੇਸ਼ਾਂ ਨੇ ਪ੍ਰਗਟਾਈ ਚਿੰਤਾ

ਚੰਡੀਗੜ੍ਹ, 27ਨਵੰਬਰ(ਵਿਸ਼ਵ ਵਾਰਤਾ) ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਈਰਸ ਦੇ ਇਕ ਨਵੇਂ ਵੇਰੀਐਂਟ ਦਾ ਪਤਾ ਲੱਗਿਆ ਹੈ। ਜਿਸ ਨਾਲ ਲਾਗ ਹੋਰ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ ਅਤੇ ਅਧਿਕਾਰੀਆਂ ਨੇ ਇਸ ਨਾਲ ਸਬੰਧਤ 22 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇੰਪੀਰੀਅਲ ਕਾਲਜ ਲੰਡਨ ਦੇ ਵਾਇਰਲੋਜਿਸਟ ਡਾ: ਟੌਮ ਪੀਕੌਕ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਪਣੇ ਟਵਿੱਟਰ ਅਕਾਊਂਟ ‘ਤੇ ਵਾਇਰਸ ਦੇ ਨਵੇਂ ਰੂਪ (ਬੀ.1.1.529) ਬਾਰੇ ਜਾਣਕਾਰੀ ਪੋਸਟ ਕੀਤੀ ਸੀ।