ਨਿਊਜ਼ੀਲੈਂਡ ਦੀ ਮਹਿਲਾ ਸੰਸਦ ਮੈਂਬਰ ਦੇ ਜਜ਼ਬੇ ਨੂੰ ਸਲਾਮ

0
50
news

ਨਿਊਜ਼ੀਲੈਂਡ ਦੀ ਮਹਿਲਾ ਸੰਸਦ ਮੈਂਬਰ ਦੇ ਜਜ਼ਬੇ ਨੂੰ ਸਲਾਮ

ਲੇਬਰ ਪੇਨ ਹੋਣ ‘ਤੇ ਸਾਈਕਲ ਚਲਾ ਕੇ ਪਹੁੰਚੀ ਹਸਪਤਾਲ 

ਚੰਡੀਗੜ੍ਹ, 28 ਨਵੰਬਰ(ਵਿਸ਼ਵ ਵਾਰਤਾ)-  ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨੀ ਜੇਂਟਰ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੂਲੀ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਫੇਸਬੁੱਕ ‘ਤੇ ਸ਼ੇਅਰ ਕੀਤੀਆਂ ਹਨ। ਇਸ ‘ਚ ਉਹ ਸਾਈਕਲ ‘ਤੇ ਸਵਾਰ ਹੋ ਕੇ ਹਸਪਤਾਲ ਪਹੁੰਚੀ ਅਤੇ ਉੱਥੇ ਉਸ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਤਸਵੀਰਾਂ ‘ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਜਿਵੇਂ ਹੀ ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਦੇਖਿਆ ਤਾਂ ਲੋਕ ਹੈਰਾਨ ਰਹਿ ਗਏ ਅਤੇ ਸੰਸਦ ਮੈਂਬਰ ਦੀ ਤਾਰੀਫ ਕਰਨ ਲੱਗੇ।

ਦਰਅਸਲ, ਨਿਊਜ਼ੀਲੈਂਡ ਦੀ ਸੰਸਦ ਮੈਂਬਰ ਜੂਲੀ ਐਨੀ ਜੇਂਟਰ ਨੂੰ ਰਾਤ ਦੇ ਦੋ ਵਜੇ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਹ ਆਪਣਾ ਸਾਈਕਲ ਚੁੱਕ ਕੇ ਹਸਪਤਾਲ ਪਹੁੰਚ ਗਈ। ਲਗਭਗ ਇੱਕ ਘੰਟੇ ਬਾਅਦ, ਉਸਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਸੰਸਦ ਮੈਂਬਰ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਿੱਤੀ। ਉਨ੍ਹਾਂ ਨੇ ਸਾਈਕਲ ਰਾਈਡ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਦੀਆਂ ਕਈ ਤਸਵੀਰਾਂ ਫੇਸਬੁੱਕ ‘ਤੇ ਸ਼ੇਅਰ ਕੀਤੀਆਂ ਹਨ। ਕੁਝ ਤਸਵੀਰਾਂ ‘ਚ ਉਸ ਦੇ ਨਾਲ ਉਸ ਦਾ ਪਤੀ ਵੀ ਨਜ਼ਰ ਆ ਰਿਹਾ ਹੈ।

ਸਾਂਸਦ ਜੂਲੀ ਐਨੀ ਜੇਂਟਰ ਨੇ ਲਿਖਿਆ, “ਅੱਜ ਸਵੇਰੇ ਤਿੰਨ ਵਜੇ ਸਾਡੇ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਗਿਆ ਹੈ। ਮੈਂ ਕਦੇ ਸਾਈਕਲ ‘ਤੇ ਆਪਣੇ ਲੇਬਰ ਦਰਦ ਬਾਰੇ ਨਹੀਂ ਸੋਚਿਆ ਸੀ, ਪਰ ਅਜਿਹਾ ਹੋਇਆ ਹੈ। ਜਦੋਂ ਅਸੀਂ ਹਸਪਤਾਲ ਲਈ ਰਵਾਨਾ ਹੋਏ ਤਾਂ ਇਹ ਕੋਈ ਬਹੁਤੀ ਸਮੱਸਿਆ ਨਹੀਂ ਸੀ ਪਰ ਸਾਨੂੰ ਹਸਪਤਾਲ ਦੀ ਦੂਰੀ ਨੂੰ ਪੂਰਾ ਕਰਨ ਵਿੱਚ ਦਸ ਮਿੰਟ ਲੱਗ ਗਏ ਅਤੇ ਹੁਣ ਸਾਡੇ ਕੋਲ ਇੱਕ ਸੁੰਦਰ ਤੰਦਰੁਸਤ ਬੱਚਾ ਜੋ ਆਪਣੇ ਪਿਤਾ ਦੀ ਗੋਦ ਵਿੱਚ ਸੌਂ ਰਿਹਾ ਹੈ।

 ਉਨ੍ਹਾਂ ਨੇ ਹਸਪਤਾਲ ਦੀ ਟੀਮ ਦਾ ਵੀ ਧੰਨਵਾਦ ਕੀਤਾ ਅਤੇ ਲਿਖਿਆ ਕਿ ਹਸਪਤਾਲ ਪਹੁੰਚ ਕੇ ਬਹੁਤ ਵਧੀਆ ਟੀਮ ਮਿਲੀ, ਜਿਸ ਕਾਰਨ ਡਲਿਵਰੀ ਜਲਦੀ ਹੋ ਸਕੀ। ਸਾਂਸਦ ਜੂਲੀ ਐਨੀ ਜੇਂਟਰ ਦੀ ਇਹ ਕਹਾਣੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜੂਲੀ ਦੀ ਇਸ ਪੋਸਟ ‘ਤੇ ਲੋਕਾਂ ਦੇ ਜ਼ਬਰਦਸਤ ਕਮੈਂਟਸ ਮਿਲ ਰਹੇ ਹਨ।