ਹਰਿਆਣਾ ਦੇ ਨਵੇਂ ਚੀਫ਼ ਸੈਕਟਰੀ ਦੀ ਹੋਈ ਨਿਯੁਕਤੀ 

49
Advertisement

ਹਰਿਆਣਾ ਦੇ ਨਵੇਂ ਚੀਫ਼ ਸੈਕਟਰੀ ਦੀ ਹੋਈ ਨਿਯੁਕਤੀ

ਅੱਜ ਤੋਂ ਹਰਿਆਣਾ ਦੇ ਸੰਜੀਵ ਕੌਸ਼ਲ ਹੋਣਗੇ ਮੁੱਖ ਸਕੱਤਰ

ਹਰਿਆਣਾ 30 ਨਵੰਬਰ( ਵਿਸ਼ਵ ਵਾਰਤਾ )-ਹਰਿਆਣਾ ਸਰਕਾਰ ਨੇ ਹਰਿਆਣਾ ਕੇਡਰ ਦੇ 1986 ਬੈਚ ਦੇ ਆਈਏਐਸ ਅਧਿਕਾਰੀ ਸੰਜੀਵ ਕੌਸ਼ਲ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਉਹ 1985 ਬੈਚ ਦੇ ਆਈਏਐਸ ਅਧਿਕਾਰੀ ਵਿਜੇ ਵਰਧਨ ਦੀ ਥਾਂ ਲੈਣਗੇ, ਜੋ ਅੱਜ ਸੇਵਾਮੁਕਤ ਹੋਏ ਹਨ। ਇਸ ਤੋਂ ਪਹਿਲਾਂ ਸੰਜੀਵ ਕੌਸ਼ਲ ਭਾਰਤ ਸਰਕਾਰ ਦੇ ਵਧੀਕ ਮੁੱਖ ਸਕੱਤਰ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਦੱਸਣਯੋਗ ਹੈ ਕਿ ਸੰਜੀਵ ਕੌਸ਼ਲ ਪੰਜਾਬ ਦੇ ਸਾਬਕਾ ਸੀਐਸ ਸਰਵੇਸ਼ ਕੌਸ਼ਲ ਦੇ ਛੋਟੇ ਭਰਾ ਹਨ। ਇਸੇ ਤਰ੍ਹਾਂ 1986 ਬੈਚ ਦੇ ਆਈਏਐਸ ਅਧਿਕਾਰੀ ਪੀਕੇ ਦਾਸ ਨੂੰ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

Advertisement