ਸਿੱਧੂ ਮੂਸੇਵਾਲਾ ਦੇ ਬਾਗੀ ਸੁਰ! ਟਿਕਟ ਮਿਲੇ ਜਾਂ ਨਾ ਮਿਲੇ,ਮਾਨਸਾ ਤੋਂ ਹੀ ਲੜਾਂਗਾ ਚੋਣ

347
Advertisement

ਹੁਣ ਸਿੱਧੂ ਮੂਸੇਵਾਲਾ ਨੇ ਵੀ ਦਿਖਾਏ ਬਾਗੀ ਸੁਰ!

ਟਿਕਟ ਮਿਲੇ ਜਾਂ ਨਾ ਮਿਲੇ,ਮਾਨਸਾ ਤੋਂ ਹੀ ਲੜਾਂਗਾ ਚੋਣ – ਸਿੱਧੂ ਮੂਸੇਵਾਲਾ

 

ਚੰਡੀਗੜ੍ਹ,4ਜਨਵਰੀ (ਵਿਸ਼ਵ ਵਾਰਤਾ)- ਲਗਭਗ ਇੱਕ ਮਹੀਨਾ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਹੁਣ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ ਮਾਨਸਾ ਛੱਡ ਕੇ ਕਿਤੇ ਨਹੀਂ ਜਾਣਗੇ। ਉਹਨਾਂ ਸਪਸ਼ਟ ਕੀਤਾ ਕਿ ਟਿਕਟ ਮਿਲੇ ਜਾਂ ਨਾ ਮਿਲੇ ਉਹ ਮਾਨਸਾ ਤੋਂ ਚੋਣ ਲੜਨਗੇ। ਇਸ ਬਿਆਨ ਤੋਂ ਬਾਅਦ ਇਹ ਕਿਆਸਰਾਈਆਂ ਲੱਗ ਰਹੀਆਂ ਹਨ ਕਿ ਜੇਕਰ ਮਾਨਸਾ ਦੇ ਟਕਸਾਲੀ ਕਾਂਗਰਸੀਆਂ ਵੱਲੋਂ ਹੋ ਰਹੇ ਵਿਰੋਧ ਕਾਰਨ ਪਾਰਟੀ ਸਿੱਧੂ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਉਹ ਆਜ਼ਾਦ ਤੌਰ ‘ਤੇ ਕਾਂਗਰਸ ਖਿਲਾਫ ਵੀ ਚੋਣ ਲੜ ਸਕਦੇ ਹਨ। 

Advertisement