ਕੈਂਸਰ ਹਸਪਤਾਲ ਵਿਚ ਦਵਾਈ ਲੈਣ ਗਈ ਅੰਜੂ ਬਾਲਾ ਹੋਈ ਲਾਪਤਾ

214
Advertisement

ਕੈਂਸਰ ਹਸਪਤਾਲ ਵਿਚ ਦਵਾਈ ਲੈਣ ਗਈ ਅੰਜੂ ਬਾਲਾ ਹੋਈ ਲਾਪਤਾ

ਬੋਹਾ, 29 ਜਨਵਰੀ (ਵਿਸ਼ਵ ਵਾਰਤਾ) ਨੇੜਲੇ ਪਿੰਡ ਮਲਕੋ ਦੀ ਵਸਨੀਕ ਅੰਜੂ ਬਾਲਾ ਪਤਨੀ ਸੁਖਦੇਵ ਰਾਜ ਸੰਗਰੂਰ ਦੇ ਇਕ ਹਸਪਤਾਲ ਤੋਂ ਕੈਂਸਰ ਦੀ ਦਵਾਈ ਲੈਣ ਗਈ ਸੀ ਪਰ ਉਸਦੇ ਹਸਪਤਾਲ ਵਿਚੋ ਵੀ ਗੁੰਮ ਹੋ ਜਾਣ ਦਾ ਸਮਾਚਾਰ ਹੈ। ਉਸਦੇ ਪਤੀ ਸੁਖਦੇਵ ਰਾਜ ਨੇ ਦੱਸਿਆ ਕਿ ਅੰਜੂ ਬਾਲਾ ਮਿਤੀ 27 ਜਨਵਰੀ ਨੂੰ ਹੋਮੀ ਭਾਵਾ ਹਸਪਤਾਲ ਵਿਚ ਆਪਣੇ ਲਈ ਦਵਾਈ ਲੈਣ ਗਈ ਸੀ ਤੇ ਸ਼ਾਮ ਚਾਰ ਵਜੇ ਤੱਕ ਉਹ ਹਸਪਤਾਲ ਵਿਚ ਹੀ ਸੀ । ਉਸਦੇ ਗੁੰਮ ਹੋਣ ਦਾ ਪਤਾ ਲੱਗਣ ਤੇ ਸਾਰੇ ਹਸਪਤਾਲ ਤੇ ਆਸ ਪਾਸ ਦੇ ਖੇਤਰ ਵਿਚ ਉਸਦੀ ਭਾਲ ਕੀਤੀ ਗਈ ਪਰ ਉਸਦਾ ਕੋਈ ਪਤਾ ਟਿਕਾਣਾ ਨਹੀਂ ਮਿਲਿਆ । ਉਸਦੀ ਗੁਮਸ਼ੁਦਗੀ ਦੀ ਰਿਪੋਰਟ ਸਿਟੀ ਥਾਣਾ ਸੰਗਰੂਰ ਵਿੱਚ ਦਰਜ਼ ਕਰਵਾ ਦਿੱਤੀ ਗਈ ਹੈ ਤੇ ਇਸ ਕੇਸ ਦੀ ਪੜਤਾਲ ਦੀ ਏ। ਐਸ। ਆਈ। ਰਣਜੀਤ ਸਿੰਘ ਨੂੰ ਸੌਪਿਆ ਗਿਆ ਹੈ। ਹਸਪਤਾਲ ਤੋਂ ਗੁੰਮ ਹੋਣ ਵੇਲੇ ਉਸ ਕੋਕਾ ਕੋਲ ਕਮੀਜ਼ ਕਾਲੀ ਸਲਵਾਰ ਪਹਿਣੀ ਹੋਈ ਸੀ ਅਤੇ ਸਿਰ ਤੇ ਕਾਲੇ ਰੰਗ ਦਾ ਸ਼ਾਲ ਲਿਆ ਹੋਇਆ ਸੀ। ਉਸਦੇ ਪਤਾ ਲੱਗਣ ਦੀ ਇਤਲਾਹ ਨਜਦੀਕੀ ਪੁਲਿਸ ਸਟੇਸ਼ਨ ਵਿੱਚ ਦਿੱਤੀ ਜਾਵੇ।

Advertisement