ਥੋੜ੍ਹੀ ਦੇਰ ਵਿੱਚ ਨਵਜੋਤ ਸਿੱਧੂ ਕਰਨਗੇ ਆਤਮ ਸਮਰਪਣ

147
Advertisement

ਥੋੜ੍ਹੀ ਦੇਰ ਵਿੱਚ ਨਵਜੋਤ ਸਿੱਧੂ ਕਰਨਗੇ ਆਤਮ ਸਮਰਪਣ

ਪੜ੍ਹੋ ਸਿੱਧੂ ਦੇ ਸਰੰਡਰ ਤੋਂ ਪਹਿਲਾਂ ਕਿਹੜੇ ਕਾਂਗਰਸੀ ਆਗੂ ਪਹੁੰਚੇ ਉਹਨਾਂ ਨੂੰ ਮਿਲਣ

 

ਚੰਡੀਗੜ੍ਹ,20 ਮਈ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 1988 ਦੇ ਰੋਡ ਰੇਜ ਮਾਮਲੇ ਵਿੱਚ ਅੱਜ ਪਟਿਆਲਾ ਦੀ  ਅਦਾਲਤ ਵਿੱਚ ਆਤਮ ਸਮਰਪਣ ਕਰਨਗੇ। ਦੱਸ ਦਈਏ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪਟਿਆਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਰਿੰਦਰ ਪਾਲ ਲਾਲੀ ਨੇ ਪਾਰਟੀ ਸਮਰਥਕਾਂ ਦੇ ਨਾਂ ਸੰਦੇਸ਼ ਵਿੱਚ ਕਿਹਾ ਕਿ ਸਿੱਧੂ ਸਵੇਰੇ 10 ਵਜੇ ਅਦਾਲਤ ਵਿੱਚ ਪੁੱਜਣਗੇ। ਉਨ੍ਹਾਂ ਪਾਰਟੀ ਸਮਰਥਕਾਂ ਨੂੰ ਸਵੇਰੇ 9:30 ਵਜੇ ਦੇ ਕਰੀਬ ਅਦਾਲਤ ਕੰਪਲੈਕਸ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।  ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਧੂ ਨੂੰ ਸਜਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਹੀ ਪੰਜਾਬ ਸਰਕਾਰ ਨੇ ਵੀ ਸਿੱਧੂ ਨੂੰ ਵੱਡਾ ਝਟਕਾ ਦਿੰਦੇ ਹੋਏ ਉਹਨਾਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ।ਦੱਸਿਆ ਜਾ ਰਿਹਾ ਹੈ ਕਿ ਸਿੱਧੂ ਕਰੀਬ 45 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ‘ਚ ਸਨ, ਫਿਲਹਾਲ ਪੰਜਾਬ ਸਰਕਾਰ ਵੱਲੋਂ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਨਵਤੇਜ ਸਿੰਘ ਚੀਮਾ, ਹਰਦਿਆਲ ਸਿੰਘ ਕੰਬੋਜ ਅਤੇ ਰਜਿੰਦਰ ਸਿੰਘ ਸਮਾਣਾ ਨਵਜੋਤ ਸਿੱਧੂ ਦੇ ਆਤਮ ਸਮਰਪਣ ਤੋਂ ਪਹਿਲਾਂ ਉਨ੍ਹਾਂ ਦੇ ਘਰ ਪਹੁੰਚੇ ਹਨ।

Advertisement