ਕਾਂਗਰਸ ਪਾਰਟੀ ਨੇ ਸਰਕਾਰ ‘ਤੇ ਵਿਧਾਨ ਸਭਾ ਦੇ ਲਾਈਵ ਪ੍ਰਸਾਰਣ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨਾਲ ਪੱਖਪਾਤ ਕਰਨ ਦੇ ਲਾਏ ਦੋਸ਼

68
Advertisement

 

ਕਾਂਗਰਸ ਪਾਰਟੀ ਨੇ ਸਰਕਾਰ ‘ਤੇ ਵਿਧਾਨ ਸਭਾ ਦੇ ਲਾਈਵ ਪ੍ਰਸਾਰਣ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨਾਲ ਪੱਖਪਾਤ ਕਰਨ ਦੇ ਲਾਏ ਦੋਸ਼

 

 

ਚੰਡੀਗੜ੍ਹ,29 ਜੂਨ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ ਹੈ। ਥੋੜ੍ਹੀ ਦੇਰ ਵਿੱਚ ਹੀ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੀ ਕਾਰਵਾਈ ਦੀ ਲਾਈਵ ਕਵਰੇਜ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਉਹਨਾਂ ਨੇ ਕਿਹਾ ਹੈ ਕਿ ਲਾਈਵ ਕਵਰੇਜ ਵਿੱਚ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਜਦੋਂ ਕੋਈ ਮੰਤਰੀ ਜਾਂ ਸੱਤਾਧਾਰੀ  ਪਾਰਟੀ ਦਾ ਵਿਧਾਇਕ ਬੋਲਦਾ ਹੈ ਤਾਂ ਕੈਮਰਾ ਉਸਦੀ ਪੂਰੀ ਤਸਵੀਰ ਦਿਖਾਉਂਦਾ ਹੈ ਪਰ ਵਿਰੋਧੀ ਧਿਰ ਜਾਂ ਹੋਰ ਪਾਰਟੀਆਂ ਦੇ ਵਿਧਾਇਕਾਂ ਦੇ ਬੋਲਣ ਦੌਰਾਨ ਕੈਮਰਾ ਦੂਰ ਚਲਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਲਾਈਵ ਕਵਰੇਜ ਵਿੱਚ ਵਿਰੋਧੀ ਪਾਰਟੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੀ ਚੰਗੀ ਤਰ੍ਹਾਂ ਨਹੀਂ ਦਿਖਾਇਆ ਜਾਂਦਾ ਹੈ।

Advertisement