ਅਮਰੀਕਾ ਦੇ ਸ਼ਿਕਾਗੋ ‘ਚ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ‘ਤੇ ਦੋ ਕਿਤਾਬਾਂ ਕੀਤੀਆਂ ਗਈਆਂ ਲਾਂਚ 

106
Advertisement

ਅਮਰੀਕਾ ਦੇ ਸ਼ਿਕਾਗੋ ‘ਚ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ‘ਤੇ ਦੋ ਕਿਤਾਬਾਂ ਲਾਂਚ 

ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਭਾਰਤ ਨੂੰ ਵੱਡੇ ਸਪਨੇ ਦੇਖਣ ਲਈ ਉਤਸ਼ਾਹਿਤ ਕੀਤਾ: ਸੰਸਦ ਮੈਂਬਰ ਹੰਸਰਾਜ ਹੰਸ

 

ਚੰਡੀਗੜ੍ਹ, 30 ਜੂਨ (ਵਿਸ਼ਵ ਵਾਰਤਾ)- ਅਮਰੀਕਾ ਦੇ ਸ਼ਿਕਾਗੋ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਦੋ ਕਿਤਾਬਾਂ ਲਾਂਚ ਕੀਤੀਆਂ ਗਈਆਂ। ਸ਼ਿਕਾਗੋ ਸ਼ਹਿਰ ਵਿੱਚ ਐਨ.ਆਈ.ਡੀ. ਫਾਊਂਡੇਸ਼ਨ ਵੱਲੋਂ ਵਿਸ਼ਵ ਸਦਭਾਵਨਾ ਤਹਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤੀ ਸੰਸਦ ਮੈਂਬਰ ਹੰਸ ਰਾਜ ਹੰਸ, ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਅਤੇ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਸ਼ਿਰਕਤ ਕੀਤੀ।


ਇਸ ਮੌਕੇ ਭਾਰਤੀ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਸਾਨੂੰ ਸਾਰੇ ਭਾਰਤੀਆਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਪੂਰੀ ਦੁਨੀਆ ਲਈ ਇਕ ਪ੍ਰਤੀਕ ਬਣ ਗਏ ਹਨ, ਉਨ੍ਹਾਂ ‘ਤੇ ਅਮਰੀਕਾ ‘ਚ ਦੋ ਕਿਤਾਬਾਂ ਲਾਂਚ ਕੀਤੀਆਂ ਗਈਆਂ ਹਨ, ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਸਮਾਰੋਹ ਦਾ ਹਿੱਸਾ ਸੀ।  ਮੈਨੂੰ ਆਪਣੇ ਪ੍ਰਧਾਨ ਮੰਤਰੀ ‘ਤੇ ਮਾਣ ਹੈ। ਹੰਸਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਦ੍ਰਿਸ਼ਟੀ, ਉਨ੍ਹਾਂ ਦੇ ਲੀਡਰਸ਼ਿਪ ਦੇ ਗੁਣਾਂ ਅਤੇ ਉਨ੍ਹਾਂ ਦੀ ਨਿਮਰਤਾ ਅਤੇ ਮਨੁੱਖਤਾ ਲਈ ਪਿਆਰ ਨੇ ਉਨ੍ਹਾਂ ਨੂੰ ਸੱਚਮੁੱਚ ਵਿਸ਼ਵ ਨੇਤਾ ਵਜੋਂ ਸਥਾਪਿਤ ਕੀਤਾ ਹੈ।

ਵਿਸ਼ਵ ਸਦਭਾਵਨਾ ਪ੍ਰੋਗਰਾਮ ਵਿੱਚ ਅਮਰੀਕਾ ਅਤੇ ਭਾਰਤੀ ਡਾਇਸਪੋਰਾ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਵਿਚਾਰਵਾਨ ਨੇਤਾ, ਉੱਦਮੀ, ਅਮਰੀਕੀ ਸੈਨੇਟ ਦੇ ਮੈਂਬਰ, ਕਾਰਪੋਰੇਟ ਨੇਤਾ, ਅਕਾਦਮਿਕ ਅਤੇ ਅਧਿਆਤਮਿਕ ਨੇਤਾ ਸ਼ਾਮਲ ਸਨ। ਅਮਰੀਕੀ ਸੰਸਦ ਮੈਂਬਰ ਰੌਨ ਜੌਹਨਸਨ, ਭਾਰਤੀ ਅਧਿਆਤਮਕ ਗੁਰੂ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ, ਯੂਨੀਵਰਸਿਟੀ ਆਫ ਵਿਸਕਾਨਸਿਨ ਪਾਰਕਸਾਈਡ ਦੇ ਚਾਂਸਲਰ ਡਾ: ਡੇਬੀ ਫੋਰਡ, ਵਿਸਕਾਨਸਿਨ ਸਟੇਟ ਅਸੈਂਬਲੀ ਦੇ ਸਪੀਕਰ ਰੌਬਿਨ ਵੋਸ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸ ਸਤਨਾਮ ਸਿੰਘ ਸੰਧੂ, ਅਮਰੀਕੀ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਅਤੇ ਭਾਰਤੀ ਐਮ.ਪੀ. ਹੰਸ ਰਾਜ ਹੰਸ ਨੇ ਸ਼ਿਰਕਤ ਕੀਤੀ।

Advertisement