ਇਸ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

756
Advertisement

ਇਸ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਪੜ੍ਹੋ, ਛੁੱਟੀਆਂ ਦੀ ਪੂਰੀ ਲਿਸਟ

ਚੰਡੀਗੜ੍ਹ, 1ਜੁਲਾਈ (ਵਿਸ਼ਵ ਵਾਰਤਾ)-ਅੱਜ ਤੋਂ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਮਹੀਨੇ ਕੁੱਲ 14 ਦਿਨ ਬੈਂਕਾਂ ਦਾ ਕੰਮਕਾਜ ਬੰਦ ਰਹਿਣ ਵਾਲਾ ਹੈ। ਇਸ ਮਹੀਨੇ ਵਿੱਚ ਐਤਵਾਰ ਅਤੇ ਦੂਜੇ ਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਰਿਜ਼ਰਵ ਬੈਂਕ RBI ਦੇ ਕੈਲੰਡਰ ਮੁਤਾਬਕ ਇਸ ਮਹੀਨੇ ਵੀਕੈਂਡ ਤੋਂ ਇਲਾਵਾ 7 ਦਿਨਾਂ ਲਈ ਬੈਂਕ ਛੁੱਟੀਆਂ ਰਹਿਣ ਵਾਲੀਆਂ ਹਨ। ਜੁਲਾਈ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਦੇ ਨਾਲ ਹੋ ਰਹੀ ਹੈ।

ਜੁਲਾਈ ਮਹੀਨੇ ਦੀ ਪਹਿਲੀ ਬੈਂਕ ਛੁੱਟੀ ਅੱਜ 1 ਜੁਲਾਈ ਨੂੰ ਹੀ ਰੱਥ ਯਾਤਰਾ/ਕੰਗ ਯਾਤਰਾ ਦੇ ਮੌਕੇ ਤੇ ਹੈ। ਦੱਸ ਦੇਈਏ ਕਿ ਇਹ ਛੁੱਟੀ ਪੂਰੇ ਦੇਸ਼ ਵਿੱਚ ਨਹੀਂ ਹੈ। ਇਸ ਦਿਨ ਸਿਰਫ ਭੁਵਨੇਸ਼ਵਰ ਅਤੇ ਇੰਫਾਲ ਸਰਕਲ ਦੇ ਬੈਂਕ ਬੰਦ ਰਹਿਣਗੇ ਨਾਲ ਹੀ, ਉੜੀਸਾ ਅਤੇ ਮਨੀਪੁਰ ਵਿੱਚ ਸਾਰੇ ਸਰਕਾਰੀ, ਨਿੱਜੀ, ਸਹਿਕਾਰੀ ਬੈਂਕ ਇਸ ਦਿਨ ਬੰਦ ਰਹਿਣਗੇ।  ।

ਜੁਲਾਈ ‘ਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ 👇👇👇👇
ਐਤਵਾਰ (03,10,17,24,31 ਜੁਲਾਈ ਐਤਵਾਰ)
01 ਜੁਲਾਈ: ਰੱਥ ਯਾਤਰਾ/ਕਾਂਗ ਯਾਤਰਾ (ਭੁਵਨੇਸ਼ਵਰ/ਇੰਫਾਲ)
07 ਜੁਲਾਈ: ਖਰਚੀ ਪੂਜਾ – (ਅਗਰਤਲਾ ਰਿਆਸਤ)
09 ਜੁਲਾਈ: ਦੂਜਾ ਸ਼ਨੀਵਾਰ/ਬਕਰੀਦ (ਦੇਸ਼ ਭਰ ‘ਚ)
11 ਜੁਲਾਈ: ਈਦ-ਉਲ-ਅਧਾ (ਦੇਸ਼ ਭਰ ‘ਚ)
13 ਜੁਲਾਈ: ਭਾਨੂ ਜੈਅੰਤੀ (ਗੰਗਟੋਕ)
14 ਜੁਲਾਈ: ਬੇਹ ਦਿਨਖਲਾਮ (ਸ਼ਿਲਾਂਗ)
16 ਜੁਲਾਈ: ਹਰੇਲਾ (ਦੇਹਰਾਦੂਨ)
23 ਜੁਲਾਈ: ਚੌਥਾ ਸ਼ਨੀਵਾਰ
26 ਜੁਲਾਈ: ਕੇਰ ਪੂਜਾ (ਅਗਰਤਲਾ)

Advertisement