ਰਾਸ਼ਟਰਮੰਡਲ ਖੇਡਾਂ ਵਿੱਚ ਚਮਕਿਆ ਪੰਜਾਬ ਦਾ ਨਾਂ ,ਵਿਕਾਸ ਠਾਕੁਰ ਵੇਟਲਿਫਟਿੰਗ ‘ਚ ਚਾਂਦੀ ਦਾ ਤਗਮਾ ਜਿੱਤ ਕੇ ਵਧਾਇਆ ਦੇਸ਼ ਦਾ ਮਾਣ

49
Advertisement

ਰਾਸ਼ਟਰਮੰਡਲ ਖੇਡਾਂ ਵਿੱਚ ਚਮਕਿਆ ਪੰਜਾਬ ਦਾ ਨਾਂ ,ਵਿਕਾਸ ਠਾਕੁਰ ਨੇ ਵੇਟਲਿਫਟਿੰਗ ‘ਚ ਚਾਂਦੀ ਦਾ ਤਗਮਾ ਜਿੱਤ ਕੇ ਵਧਾਇਆ ਦੇਸ਼ ਦਾ ਮਾਣ

ਚੰਡੀਗੜ੍ਹ, 3 ਅਗਸਤ (ਵਿਸ਼ਵ ਵਾਰਤਾ) ਰਾਸ਼ਟਰਮੰਡਲ ਖੇਡਾਂ ਵਿਚ ਪੰਜਾਬ ਦੇ ਲੁਧਿਆਣਾ ਤੋਂ ਆਏ ਵਿਕਾਸ ਠਾਕੁਰ ਨੇ ਬਰਮਿੰਘਮ ਦੀ ਧਰਤੀ ‘ਤੇ ਵੇਟਲਿਫਟਿੰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਵਿਕਾਸ ਠਾਕੁਰ ਰਾਸ਼ਟਰਮੰਡਲ ‘ਚ ਤਗਮੇ ਦੀ ਹੈਟ੍ਰਿਕ ਲਗਾਉਣ ‘ਚ ਕਾਮਯਾਬ ਰਹੇ। ਵਿਕਾਸ ਦੀ ਪੜ੍ਹਾਈ ਲੁਧਿਆਣਾ ਵਿੱਚ ਹੋਈ ਹੈ ਅਤੇ ਇੱਥੇ ਹੀ ਵੇਟਲਿਫਟਿੰਗ ਦਾ ਜਨੂੰਨ ਪੈਦਾ ਹੋਇਆ। ਵਿਕਾਸ ਨੇ 2014 ਵਿੱਚ ਚਾਂਦੀ, 2018 ਵਿੱਚ ਕਾਂਸੀ ਅਤੇ 2022 ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਹੈਟ੍ਰਿਕ ਬਣਾਈ ਹੈ। ਪਿਤਾ ਦਾ ਕਹਿਣਾ ਹੈ ਕਿ ਵਿਕਾਸ ਦਾ ਝੁਕਾਅ ਬਚਪਨ ਤੋਂ ਹੀ ਖੇਡਾਂ ਵੱਲ ਸੀ। ਫਿਰ ਪੂਰੇ ਦਿਲ ਨਾਲ ਵਿਕਾਸ ਨੇ ਇਸ ਖੇਡ ਨੂੰ ਅਪਣਾਇਆ।

Advertisement