ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022- ਸ਼ੁੱਕਰਵਾਰ ਦਾ ਦਿਨ ਰਿਹਾ ਭਾਰਤੀ ਪਹਿਲਵਾਨਾਂ ਦੇ ਨਾਂ- ਜਿੱਤੇ 6 ਤਗਮੇ (3 ਸੋਨ, 1 ਚਾਂਦੀ ਅਤੇ 2 ਕਾਂਸੀ)

89
Advertisement

ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022

ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

ਸ਼ੁੱਕਰਵਾਰ ਦਾ ਦਿਨ ਰਿਹਾ ਭਾਰਤੀ ਪਹਿਲਵਾਨਾਂ ਦੇ ਨਾਂ- ਜਿੱਤੇ 6 ਤਗਮੇ (3 ਸੋਨ, 1 ਚਾਂਦੀ ਅਤੇ 2 ਕਾਂਸੀ)

ਚੰਡੀਗੜ, 6 ਅਗਸਤ (ਵਿਸ਼ਵ ਵਾਰਤਾ) ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸ਼ੁੱਕਰਵਾਰ ਦਾ ਦਿਨ ਭਾਰਤੀ ਪਹਿਲਵਾਨਾਂ ਦੇ ਨਾਂ ਰਿਹਾ। ਸਟਾਰ ਪਹਿਲਵਾਨ ਬਜਰੰਗ ਪੁਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੁਨੀਆ ਨੇ ਭਾਰਤ ਲਈ ਤਿੰਨ ਸੋਨ ਤਗਮੇ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਅੰਸ਼ੂ ਮਲਿਕ ਨੇ ਸ਼ੁੱਕਰਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲੇ ਵਿਚ ਚਾਂਦੀ ਦੇ ਤਗਮੇ ਨਾਲ ਆਪਣੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਮੋਹਿਲ ਗਰੇਵਾਲ ਅਤੇ ਦਿਵਿਆ ਕਾਕਰਾਨ ਨੇ ਵੀ ਕਾਂਸੀ ਤੇ ਕਬਜ਼ਾ ਕੀਤਾ।

ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ 65 ਕਿਲੋਗ੍ਰਾਮ ਵਰਗ ਵਿੱਚ ਇੰਨਾ ਦਬਦਬਾ ਰਿਹਾ ਕਿ ਉਸ ਨੇ ਪਹਿਲੇ ਦੌਰ ਵਿੱਚ ਹੀ ਚਾਰ ਵਿੱਚੋਂ ਤਿੰਨ ਮੈਚ ਜਿੱਤੇ।

 ਬਜਰੰਗ ਪੁਨੀਆ | ਸੋਨਾ
 ਦੀਪਕ ਪੁਨੀਆ | ਸੋਨਾ
 ਸਾਕਸ਼ੀ ਮਲਿਕ | ਸੋਨਾ
 ਅੰਸ਼ੂ ਮਲਿਕ | ਚਾਂਦੀ
ਮੋਹਿਤ ਗਰੇਵਾਲ: ਕਾਂਸੀ
ਦਿਵਿਆ ਕਾਕਰਾਨ: ਕਾਂਸੀ

 

Advertisement