ਐੱਨਆਈਏ ਨੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਸਿਰ ਰੱਖਿਆ 10 ਲੱਖ ਦਾ ਇਨਾਮ

253
Advertisement

ਐੱਨਆਈਏ ਨੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਸਿਰ ਰੱਖਿਆ 10 ਲੱਖ ਦਾ ਇਨਾਮ

ਪੜ੍ਹੋ ਕਿਹੜੇ ਕਿਹੜੇ ਮਾਮਲਿਆਂ ਵਿੱਚ ਲੋੜੀਂਦਾ ਹੈ ਰਿੰਦਾ

 

ਚੰਡੀਗੜ੍ਹ,13 ਅਗਸਤ(ਵਿਸ਼ਵ ਵਾਰਤਾ)- ਕੇਂਦਰੀ ਸੁਰੱਖਿਆ ਏਜੰਸੀ (NIA ) ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਬਾਰੇ ਜਾਣਕਾਰੀ ਦੇਣ ਲਈ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਗੈਂਗਸਟਰ ਤੋਂ ਖਾਲਿਸਤਾਨੀ ਅੱਤਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ, ਜੋ ਕਿ ਇਸ ਸਾਲ ਮੋਹਾਲੀ ਵਿੱਚ ਪੰਜਾਬ ਪੁਲਸ ਹੈੱਡਕੁਆਰਟਰ ‘ਤੇ ਰਾਕੇਟ ਲਾਂਚਰ ਨਾਲ ਕੀਤੇ ਗਏ ਗ੍ਰਨੇਡ ਹਮਲੇ ਸਮੇਤ ਘੱਟੋ-ਘੱਟ ਇਕ ਦਰਜਨ ਅੱਤਵਾਦੀ ਮਾਮਲਿਆਂ ਦਾ ਮਾਸਟਰ ਮਾਈਂਡ ਹੈ।  ਇਸ ਦੇ ਨਾਲ ਹੀ ਦੱਸ ਦਈਏ ਕਿ ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ ਅਤੇ 5 ਮਈ ਨੂੰ ਹਰਿਆਣਾ ਦੇ ਬਸਤਾੜਾ ਟੋਲ ਪਲਾਜ਼ਾ ਤੋਂ ਚਾਰ ਅੱਤਵਾਦੀਆਂ ਕੋਲੋਂ ਫੜੀ ਗਈ ਆਈਈਡੀ ਦੇ ਮਾਮਲੇ ਵਿੱਚ ਇਹ ਇਨਾਮ ਐਲਾਨਿਆ ਗਿਆ ਹੈ। 

 

ਰਿੰਦਾ ਮੂਲ ਰੂਪ ਵਿੱਚ ਤਰਨਤਾਰਨ ਦੇ ਪਿੰਡ ਰੱਤੋਕੇ ਦਾ ਰਹਿਣ ਵਾਲਾ ਹੈ ਪਰ ਉਸਦਾ ਪੱਕਾ ਪਤਾ ਨਾਂਦੇੜ, ਮਹਾਰਾਸ਼ਟਰ ਵਿੱਚ ਹੈ। ਉਸਦਾ ਗੈਂਗ ਅਜੇ ਵੀ ਨਾਂਦੇੜ ਵਿੱਚ ਸਰਗਰਮ ਹੈ

Advertisement