ਲੜਕੀਆਂ ਨਾਲ ਜਿਨਸੀ ਛੇੜਛਾੜ ਦਾ ਮਾਮਲਾ

61
Advertisement

ਲੜਕੀਆਂ ਨਾਲ ਜਿਨਸੀ ਛੇੜਛਾੜ ਦਾ ਮਾਮਲਾ

ਅਦਾਲਤ ਨੇ ਧਾਰਮਿਕ ਆਗੂ ਨੂੰ ਸੁਣਾਈ 8658 ਸਾਲ ਦੀ ਜੇਲ੍ਹ

 

ਚੰਡੀਗੜ੍ਹ, 17ਨਵੰਬਰ(ਵਿਸ਼ਵ ਵਾਰਤਾ)- ਤੁਰਕੀ ਦੀ ਇਕ ਅਦਾਲਤ ਨੇ ਲੜਕੀਆਂ ਨਾਲ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਧਾਰਮਿਕ ਆਗੂ ਅਦਨਾਨ ਓਕਤਾਰ ਨੂੰ 8658 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ, ਧਾਰਮਿਕ ਆਗੂ ਉਤੇ ਦੋਸ਼ ਹੈ ਕਿ ਉਹ ਔਰਤਾਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦਾ ਹੈ ਅਤੇ ਔਰਤਾਂ ਉਤੇ ਜ਼ੁਲਮ ਕਰਦਾ ਹੈ। ਇਸ ਤੋਂ ਪਹਿਲਾਂ ਵੀ ਅਦਾਲਤ ਨੇ ਅਦਨਾਨ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ। ਐਸ਼ ਦੀ ਜ਼ਿੰਦਗੀ ਜਿਉਣ ਵਾਲੇ 66 ਸਾਲਾ ਧਰਮਿਕ ਗੁਰੂ ਅਦਨਾਨ ਨੂੰ ਜਿਨਸੀ ਛੇੜਛਾੜ, ਨਾਬਾਲਗ ਲੜਕੀਆਂ ਦੇ ਸ਼ੋਸ਼ਣ ਦੇ ਦੋਸ਼ ਲੱਗੇ ਸਨ, ਇਸ ਕਾਰਨ 1, 075 ਸਾਲ ਦੀ ਸਜ਼ਾ ਸੁਣਾਈ ਗਈ ਸੀ।ਅਦਨਾਨ ਇਕ ਟੈਲੀਵੀਜ਼ਨ ਉਤੇ ਸ਼ੋਅ ਵੀ ਹੋਸਟ ਕਰਦਾ ਹੈ, ਉਸ ਸ਼ੋਅ ਵਿੱਚ ਕਈ ਲੜਕੀਆਂ ਮੌਜੂਦ ਰਹਿੰਦੀਆਂ ਹਨ, ਜੋ ਬਹੁਤ ਹੀ ਜ਼ਿਆਦਾ ਮੇਕਅਪ ਕਰਦੀਆਂ ਹਨ ਅਤੇ ਘੱਟ ਕੱਪੜੇ ਪਾਉਂਦੀਆਂ ਹਨ, ਜਿਨ੍ਹਾਂ ਲੜਕੀਆਂ ਨੂੰ ਅਦਨਾਨ Kitten ਕਹਿੰਦਾ ਹੈ।

Advertisement