ਕਾਸੂਪੁਰ ਪਿੰਡ ਵੱਲੋਂ 27ਵਾਂ ਸਲਾਨਾ ਸਪੋਰਟਸ ਟੂਰਨਾਮੈਂਟ 3-4 ਦਸੰਬਰ ਨੂੰ – ਹਰਬੰਸ ਸਿੰਘ ਚੰਦੀ

23
Advertisement

 

ਕਾਸੂਪੁਰ ਪਿੰਡ ਵੱਲੋਂ 27ਵਾਂ ਸਲਾਨਾ ਸਪੋਰਟਸ ਟੂਰਨਾਮੈਂਟ 3-4 ਦਸੰਬਰ ਨੂੰ – ਹਰਬੰਸ ਸਿੰਘ ਚੰਦੀ

 

ਚੰਡੀਗੜ੍ਹ 24 ਨਵੰਬਰ(ਵਿਸ਼ਵ ਵਾਰਤਾ)- ਜਲੰਧਰ ਦੇ ਤਹਿਸੀਲ ਸ਼ਾਹਕੋਟ ਦੇ ਪਿੰਡ ਕਾਸੂਪੁਰ ਦੇ ਸ.ਚਾਨਣ ਸਿੰਘ ਚੰਦੀ ਸ.ਪ੍ਰਦੂਮਣ ਸਿੰਘ ਚੰਦੀ ਸਪੋਰਟਸ ਕਲੱਬ ਵੱਲੋਂ 27ਵਾਂ ਸਲਾਨਾ ਸਪੋਰਟਸ ਟੂਰਨਾਮੈਂਟ 3-4 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕਬੱਡੀ(ਪੰਜਾਬ ਸਟਾਈਲ) ਲੜਕਿਆਂ ਦੇ 70,80 ਅਤੇ 40 ਕਿੱਲੋ ਭਾਰ ਵਰਗ ਦੇ ਮੁਕਾਬਲੇ ਅਤੇ ਲੜਕੇ-ਲੜਕੀਆਂ ਦੋਵਾਂ ਦੇ ਵਾਲੀਬਾਲ ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਵਿੱਚ ਕਲੱਬ ਅਤੇ ਕਾਲਜ ਪੱਧਰ ਦੀਆਂ ਟੀਮਾਂ ਹਿੱਸਾ ਲੈ ਸਕਣਗੀਆਂ। 

 

Advertisement