ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਕੀਤਾ ਗਿਆ ਪਾਕਿਸਤਾਨ ਦਾ ਨਵਾਂ ਸੈਨਾ ਮੁਖੀ ਨਿਯੁਕਤ

60
Advertisement

ਪਾਕਿਸਤਾਨੀ ਫੌਜ ਨੂੰ ਜਲਦ ਮਿਲੇਗਾ ਨਵਾਂ ਚੀਫ

ਪੜ੍ਹੋ ਕੋਣ ਹੋਵੇਗਾ ਨਵਾਂ ਫੌਜ ਮੁਖੀ

ਚੰਡੀਗੜ੍ਹ 24 ਨਵੰਬਰ(ਵਿਸ਼ਵ ਵਾਰਤਾ)- ਪਾਕਿਸਤਾਨ ਦੇ ਫੌਜ ਮੁਖੀ (ਸੀਓਏਐਸ) ਜਨਰਲ ਕਮਰ ਜਾਵੇਦ ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਉਨ੍ਹਾਂ ਨੇ ਵਿਦਾਇਗੀ ਭਾਸ਼ਣ ਦਿੱਤਾ। ਇਸ ਭਾਸ਼ਣ ਵਿਚ ਜਨਰਲ ਬਾਜਵਾ ਨੇ ਸਾਫ਼ ਤੌਰ ‘ਤੇ ਸਵੀਕਾਰ ਕੀਤਾ ਕਿ ਫ਼ੌਜ 70 ਸਾਲਾਂ ਤੋਂ ਦੇਸ਼ ਦੀ ਰਾਜਨੀਤੀ ਵਿਚ ਦਖ਼ਲ ਦਿੰਦੀ ਰਹੀ ਹੈ, ਪਰ ਹੁਣ ਅਜਿਹਾ ਨਹੀਂ ਕਰੇਗੀ। ਇਸਦੇ ਨਾਲ ਹੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਆਰਮੀ ਚੀਫ ਹੋਣਗੇ। ਉਹ ਆਈਐਸਆਈ ਦਾ ਮੁਖੀ ਰਹਿ ਚੁੱਕਾ ਹੈ। ਹੁਣ ਉਹ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਜਨਰਲ ਮੁਨੀਰ ਉਹ ਹਨ ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਲੇ-ਦੁਆਲੇ ਦੇ ਭ੍ਰਿਸ਼ਟਾਚਾਰ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

ਅਸੀਮ 2018-2019 ਵਿੱਚ 8 ਮਹੀਨਿਆਂ ਲਈ ਆਈਐਸਆਈ ਮੁਖੀ ਰਹੇ ਹਨ। ਇਮਰਾਨ ਖਾਨ ਨੇ ਆਪਣੇ ਕਰੀਬੀ ਸਹਿਯੋਗੀ ਫੈਜ਼ ਹਮੀਦ ਨੂੰ ਆਈਐਸਆਈ ਦਾ ਮੁਖੀ ਬਣਾਇਆ ਅਤੇ ਮੁਨੀਰ ਨੂੰ ਗੁਜਰਾਂਵਾਲਾ ਕੋਰ ਕਮਾਂਡਰ ਵਜੋਂ ਤਬਦੀਲ ਕਰ ਦਿੱਤਾ। ਅਸੀਮ ਨੂੰ 2018 ਵਿੱਚ ਦੋ-ਸਿਤਾਰਾ ਜਨਰਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀਲੈਫਟੀਨੈਂਟ ਜਨਰਲ ਵਜੋਂ ਉਨ੍ਹਾਂ ਦਾ 4 ਸਾਲਾਂ ਦਾ ਕਾਰਜਕਾਲ 27 ਨਵੰਬਰ ਨੂੰ ਖਤਮ ਹੋਵੇਗਾ

Advertisement