ਮੋਹਾਲੀ ‘ਚ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਹੋਏ ਫਰਾਰ

24
Advertisement

ਮੋਹਾਲੀ ‘ਚ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਹੋਏ ਫਰਾਰ

ਚੰਡੀਗੜ੍ਹ 24 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੋਹਾਲੀ ‘ਚ ਬੀਤੀ ਰਾਤ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੰਦੂਕ ਦੀ ਨੋਕ ‘ਤੇ ਮੁਲਜ਼ਮ ਨੌਜਵਾਨ ਤੋਂ ਕਾਰ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਕਰੀਬ 2 ਵਜੇ ਸੈਕਟਰ 88 ਦੇ ਪੂਰਬ ਅਪਾਰਟਮੈਂਟ ਕੋਲ  ਵਾਪਰੀ। ਅਪਾਰਟਮੈਂਟ ਨੇੜੇ ਹੀਰੋ ਹੋਮਜ਼ ਸੁਸਾਇਟੀ ਵਿੱਚ ਰਹਿਣ ਵਾਲੇ ਅਰਸ਼ਦ ਨੇ ਦੱਸਿਆ ਕਿ ਮੁਲਜ਼ਮ ਹੌਂਡਾ ਸਿਟੀ ਕਾਰ ਵਿੱਚ ਆਏ ਸਨ। ਅਚਾਨਕ ਉਨ੍ਹਾਂ ਨੇ ਕਾਰ ਰੋਕ ਕੇ ਉਸ ਨੂੰ ਪਿਸਤੌਲ ਦਿਖਾ ਕੇ ਧਮਕੀਆਂ ਦਿੰਦੇ ਹੋਏ ਉਸ ਦੀ ਕਾਰ ਲੁੱਟ ਲਈ। ਮੌਕੇ ‘ਤੇ ਪੁਲਿਸ ਬੁਲਾਈ ਗਈ। ਪੁਲਿਸ ਨੇ ਆਪਣੀ ਜਾਂਚ ਦੌਰਾਨ ਕਾਰ ਨੂੰ ਸਰਹਿੰਦ ਤੋਂ ਲਾਵਾਰਸ ਹਾਲਤ ਵਿੱਚ ਬਰਾਮਦ ਕਰ ਲਿਆ ਹੈ।

ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਹਵਾ ਵਿੱਚ ਗੋਲੀ ਵੀ ਚਲਾਈ ਅਤੇ ਸ਼ਿਕਾਇਤਕਰਤਾ ਨੂੰ ਡਰਾਉਣ ਲਈ ਪਿਸਤੌਲ ਤਾਣ ਦਿੱਤੀ। ਇਸ ਤੋਂ ਬਾਅਦ ਫਿਲਮੀ ਅੰਦਾਜ਼ ‘ਚ ਉਨ੍ਹਾਂ ਨੂੰ ਡਰਾਈਵਿੰਗ ਸੀਟ ਤੋਂ ਹੇਠਾਂ ਧੱਕ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਕਾਰ ਲੈ ਕੇ ਭੱਜ ਗਏ। 

Advertisement