ਗੁਜਰਾਤ ਚੋਣ ਰੈਲੀ ਵਿਚ ਮੁੱਖ ਮੰਤਰੀ ਮਾਨ ਨੇ ਵਿਧਾਇਕ ਕੋਹਲੀ ਦੀ ਪਿਠ ਥੱਪ-ਥਪਾਈ

60
Advertisement

ਗੁਜਰਾਤ ਚੋਣ ਰੈਲੀ ਵਿਚ ਮੁੱਖ ਮੰਤਰੀ ਮਾਨ ਨੇ ਵਿਧਾਇਕ ਕੋਹਲੀ ਦੀ ਪਿਠ ਥੱਪ-ਥਪਾਈ

 

 

ਪਟਿਆਲਾ, 24 ਨਵੰਬਰ (ਵਿਸ਼ਵ ਵਾਰਤਾ) :ਇਸ ਸਮੇਂ ਗੁਜਰਾਤ ਵਿਧਾਨ ਸਭਾ ਚੋਣਾ ਨੂੰ ਲੈ ਕੇ ਚੋਣ ਪ੍ਰਚਾਰ ਜਾਰੀ ਹੈ। ਇਨਾ ਚੋਣਾ ਦੋਰਾਨ ਪੰਜਾਬ ਦੇ ਮੁੱਖ ਮੰਤਰੀ ਸਮੇਤ ਵਿਧਾਇਕ ਅਤੇ ਹੋਰ ਆਗੂ ਪਾਰਟੀ ਦੇ ਹੱਕ ਵਿਚ ਜਮ ਕ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਮੱਦੇਨਜਰ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਗੁਜਰਾਤ ਦੇ ਵਿਧਾਨ ਸਭਾ ਹਲਕਾ ਤਲਾਜਾ ਭਾਵਨਗਰ ਤੋਂ ਉਮੀਦਵਾਰ ਲਾਲੂਭੈਣ ਨਰਸੀਭਾਈ ਚੋਹਾਨ ਦੇ ਹੱਕ ਵਿਚ ਭਰਵੀਂ ਚੋਣ ਰੈਲੀ ਕੀਤੀ। ਇਸ ਦੋਰਾਨ ਲੋਕਾਂ ਦਾ ਵੱਡਾ ਹਜੂਮ ਵੇਖਣ ਨੂੰ ਮਿਲਿਆ। ਇਸ ਚੋਣ ਰੈਲੀ ਦੋਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਖੂਬ ਪਿੱਠ ਥਪ ਥਪਾ ਕੇ ਤਾਰੀਫ ਕੀਤੀ। ਮੁੱਖ ਮੰਤਰੀ ਮਾਾਨ ਨੇ ਕਿਹਾ ਕਿ ਆਮ ਘਰਾ ਦੇ ਲੜਕੇ ਲੜਕੀਆਂ ਵਿਧਾਇਕ ਕਿਉਂ ਨਹੀਂ ਬਣ ਸਕਦੇ, ਆਮ ਘਰਾ ਦੇ ਨੌਜਵਾਨ ਚੇਅਰਮੇਨ ਕਿਉਂ ਨਹੀਂ ਬਣ ਸਕਦੇ, ਕੀ ਉਨਾ ਨੂੰ ਕੁਰਸੀਆਂ ਤੇ ਬੈਠਣਾ ਨਹੀਂ ਆਊਦਾਂ ਜਾਂ ਉਹ ਬਣਨ ਦੇ ਕਾਬਿਲ ਨਹੀਂ ਹਨ। ਮਾਨ ਨੇ ਕਿਹਾ ਕਿ ਜੇਕਰ ਪਾਰਟੀਆਂ ਚਾਹੁਣ ਤਾਂ ਇਹ ਸਭ ਕੁਝ ਸੰਭਵ ਹੈ, ਜਿਸ ਤਰਾਂ ਪੰਜਾਬ ਵਿਚ ਹੋਇਆ ਹੈ। ਉਨਾ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ, ਜਿਨਾ ਵਿਚੋਂ 82 ਵਿਧਾਇਕ ਪਹਿਲੀ ਵਾਰ ਚੋਣ ਲੜਕੇ ਪਹਿਲੀ ਵਾਰ ਹੀ ਵਿਧਾਇਕ ਬਣ ਗਏ, ਇਨਾ ਵਿਚੋਂ ਅਜੀਤਪਾਲ ਸਿੰਘ ਕੋਹਲੀ ਹਲਕਾ ਪਟਿਆਲਾ ਤੋਂ ਪਹਿਲੀ ਵਾਰ ਵਿਧਾਇਕ ਬਣੇ ਅਤੇ ਉਨਾ ਨੇ 2 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਕਦਵਾਰ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਘਰ ਬਿਠਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕ ਬਿਨਾਂ ਕਿਸੇ ਸੁਰੱਖਿਆ ਅਤੇ ਧਾਮ ਝਾਮ ਤੋਂ ਆਮ ਲੋਕਾਂ ਵਾਂਗ ਲੋਕਾਂ ਚ ਵਿਚਰ ਕੇ ਕਾਰਜ ਕਰਦੇ ਹਨ। ਇਸ ਦੋਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਗੁਜਰਾਤ ਵਿਚ ਵੀ ਇਥੋਂ ਦੇ ਸੁਝਵਾਨ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪ ਦੀ ਸਰਕਾਰ ਬਣਾਊਣਗੇ ਤਾਂ ਕੇ ਆਮ ਘਰਾ ਦੇ ਲੜਕੇ ਲੜਕੀਆਂ ਅਤੇ ਆਮ ਵਿਅਕਤੀ ਵਿਧਾਇਕ ਬਣ ਕੇ ਆਪਣਾ ਮੁੱਖ ਮੰਤਰੀ ਬਣਾ ਸਕਣ।

Advertisement