ਆਸਟ੍ਰੇਲੀਅਨ ਔਰਤ ਦੇ ਕਤਲ ਮਾਮਲੇ ‘ਚ ਭਾਰਤੀ ਵਿਅਕਤੀ ਗ੍ਰਿਫਤਾਰ

45
Advertisement

ਆਸਟ੍ਰੇਲੀਅਨ ਔਰਤ ਦੇ ਕਤਲ ਮਾਮਲੇ ‘ਚ ਭਾਰਤੀ ਵਿਅਕਤੀ ਗ੍ਰਿਫਤਾਰ

ਸਰਕਾਰ ਨੇ ਰੱਖਿਆ ਸੀ ਇੰਨੇ ਕਰੋੜ ਦਾ ਇਨਾਮ

 

ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)-ਦਿੱਲੀ ਪੁਲਿਸ ਨੇ 2018 ਵਿੱਚ ਹੋਏ ਇੱਕ ਆਸਟਰੇਲੀਅਨ ਔਰਤ ਦੇ ਕਤਲ ਦੇ ਮਾਮਲੇ ਵਿੱਚ ਰਾਜਵਿੰਦਰ ਸਿੰਘ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਲਈ ਦੱਸ ਦਈਏ ਕਿ 2018 ਵਿੱਚ, ਰਾਜਵਿੰਦਰ ਨੇ ਕੁਈਨਜ਼ਲੈਂਡ, ਆਸਟਰੇਲੀਆ ਵਿੱਚ ਇੱਕ ਔਰਤ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਉਹ ਭਾਰਤ ਭੱਜ ਆਇਆ ਸੀ।ਰਿਪੋਰਟਾਂ ਦੇ ਅਨੁਸਾਰ, ਅਕਤੂਬਰ 2018 ਵਿੱਚ, 24 ਸਾਲਾ ਟੋਯਾਹ ਕੋਰਡਿੰਗਲੇ ਆਪਣੇ ਕੁੱਤੇ ਨਾਲ ਆਸਟਰੇਲੀਆ ਦੇ ਕੇਰਨਜ਼ ਤੋਂ 40 ਕਿਲੋਮੀਟਰ ਉੱਤਰ ਵਿੱਚ ਵੈਂਗੇਟੀ ਬੀਚ ‘ਤੇ ਸੈਰ ਕਰਨ ਗਈ ਸੀ। ਫਿਰ ਉਸਦਾ ਕਤਲ ਕਰ ਦਿੱਤਾ ਗਿਆ। ਕੁਈਨਜ਼ਲੈਂਡ ਪੁਲਿਸ ਨੇ ਰਾਜਵਿੰਦਰ ਦੀ ਜਾਣਕਾਰੀ ਦੇਣ ਵਾਲੇ  ਕਿਸੇ ਵੀ ਵਿਅਕਤੀ ਨੂੰ 1 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਸੀ। ਇਹ ਕੁਈਨਜ਼ਲੈਂਡ ਪੁਲਿਸ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।ਆਸਟਰੇਲੀਅਨ ਸਰਕਾਰ ਨੇ ਮਾਰਚ 2021 ਵਿੱਚ ਭਾਰਤ ਨੂੰ ਰਾਜਵਿੰਦਰ ਸਿੰਘ ਦੀ ਹਵਾਲਗੀ ਕਰਨ ਦੀ ਬੇਨਤੀ ਕੀਤੀ ਸੀ। ਬੇਨਤੀ ਨੂੰ ਇਸ ਸਾਲ ਨਵੰਬਰ ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਆਸਟ੍ਰੇਲੀਆ ਪੁਲਿਸ ਦੇ ਅਜਿਹੇ ਅਧਿਕਾਰੀ ਜੋ ਹਿੰਦੀ ਅਤੇ ਪੰਜਾਬੀ ਦੋਵੇਂ ਬੋਲ ਸਕਦੇ ਹਨ, ਪਿਛਲੇ ਮਹੀਨੇ ਉਸਨੂੰ ਫੜਨ ਲਈ ਭੇਜਿਆ ਗਿਆ ਸੀ।

Advertisement